ਫ਼ਰੀਦ ਬੁੱਕ ਸੈੰਟਰ

ਫ਼ਰੀਦ ਬੁੱਕ ਸੈੰਟਰ Contact information, map and directions, contact form, opening hours, services, ratings, photos, videos and announcements from ਫ਼ਰੀਦ ਬੁੱਕ ਸੈੰਟਰ, Street No. 5(Left), Faridkot.

ਤਸਵੀਰ ਵਿੱਚਲੀ ਕੋਈ ਵੀ ਕਿਤਾਬ ਆਡਰ ਕਰਨ ਲਈ ਸੰਪਰਕ ਕਰੋ :- 95923-35727
03/11/2025

ਤਸਵੀਰ ਵਿੱਚਲੀ ਕੋਈ ਵੀ ਕਿਤਾਬ ਆਡਰ ਕਰਨ ਲਈ ਸੰਪਰਕ ਕਰੋ :- 95923-35727

03/11/2025
ਮਿਲਦੇ ਹਾਂ ਦੋਸਤੋ
17/09/2024

ਮਿਲਦੇ ਹਾਂ ਦੋਸਤੋ

25/08/2024

ਦੇਸ਼/ਵਿਦੇਸ਼ ਵਿੱਚ ਘਰ ਬੈਠੇ ਇਹ ਕਿਤਾਬ ਮੰਗਵਾਉਣ ਲਈ ਆਪਣਾ ਪੂਰਾ ਪਤਾ ਵਟਸਐਪ ਨੰਬਰ ਤੇ ਭੇਜੋ ਜੀ।

ਕੀਮਤ - 270 + ਡਾਕ ਖਰਚ

#ਫ਼ਰੀਦ_ਬੁੱਕ_ਸੈੰਟਰ_ਫਰੀਦਕੋਟ

ਸੰਪਰਕ ਨੰ : 95923-35727

2022 ਦੇ ਇਹਨਾਂ ਦਿਨਾਂ ਵਿਚ ਇਕ ਕਿਤਾਬ ਆਈ ਸੀ "ਹੰਨੇ ਹੰਨੇ ਪਾਤਸ਼ਾਹੀ" ਜਿਹੜੀ ਕੇ 18 ਵੀ ਸਦੀ ਦੇ ਸਿੰਘਾਂ ਉੱਤੇ ਅਧਾਰਿਤ ਨਾਵਲ ਸੀ । ਮੈਨੂੰ ਨਹੀ...
19/06/2024

2022 ਦੇ ਇਹਨਾਂ ਦਿਨਾਂ ਵਿਚ ਇਕ ਕਿਤਾਬ ਆਈ ਸੀ "ਹੰਨੇ ਹੰਨੇ ਪਾਤਸ਼ਾਹੀ" ਜਿਹੜੀ ਕੇ 18 ਵੀ ਸਦੀ ਦੇ ਸਿੰਘਾਂ ਉੱਤੇ ਅਧਾਰਿਤ ਨਾਵਲ ਸੀ । ਮੈਨੂੰ ਨਹੀਂ ਲਗਦਾ ਕੋਈ ਪੰਜਾਬੀ ਪਾਠਕ ਉਸ ਕਿਤਾਬ ਤੋ ਵਾਂਝਾ ਰਿਹਾ ਹੋਵੇਗਾ। ਉਹ ਕਿਤਾਬ 18 ਵੀ ਸਦੀ ਦੇ ਸਿੰਘਾਂ ਦੇ ਚੜ੍ਹਤ ਨੂੰ ਦਰਸਾਉਂਦੀ ਸੀ । ਕਿਤਾਬ ਨੂੰ ਪੜ੍ਹਦੇ ਪੜ੍ਹਦੇ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਸੀ ਕਿ "ਸਾਡਾ ਵੀ ਕਦੇ ਰਾਜ ਹੁੰਦਾ ਸੀ ।"

ਅੱਜ ਜਿਹੜੇ ਪੰਜਾਬ ਅਤੇ ਉਸਦੇ ਸਿੱਖ ਬਾਸ਼ਿੰਦਿਆਂ ਨੂੰ ਸਟੇਟ ਹਰ ਪਾਸੇ ਤੋ ਦਬਾ ਰਹੀ ਹੈ ਕਦੇ ਉਹੀ ਸਿੱਖਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀ ਹਿਲਦਾ ਸੀ । ਸਾਡੀ ਚੜ੍ਹਤ ਦੇ ਨਗਾਰੇ ਅੱਜ 2 ਸਦੀਆ ਬਾਦ ਵੀ ਵੱਜਦੇ ਆ । ਜਦੋਂ ਗੱਲ ਅਫ਼ਗ਼ਾਨਿਸਤਾਨ ਸੀ ਆਉਦੀ ਜਾ ਕਸੂਰ ਦੀ ਆਉਂਦੀ ਤਾਂ ਪਤਾ ਲਗਦਾ ਉਹ 18-19 ਵੀ ਸਦੀ ਦੇ ਸਿੰਘ ਸਨ ਜਿਹਨਾ ਨੇ ਇਹਨਾ ਨੂੰ ਫਤਹਿ ਕੀਤਾ ਸੀ ।

ਅੱਜ ਹਜ਼ਾਰਾ ਤਰ੍ਹਾਂ ਦੇ ਰਿਸੌਰਸ ਹੋਣ ਦੇ ਬਾਵਜੂਦ ਵੀ ਸਰਕਾਰਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਵਿੱਚ ਫੇਲ ਹਨ । ਜਦੋਂ ਕਦੇ ਵੀ ਪੰਜਾਬ ਦੀ ਗੱਲ ਤੁਰੇਗੀ ਤਾਂ ਖਾਲਸਾ ਰਾਜ ਦਾ ਜ਼ਿਕਰ ਹੋਵੇਗਾ । ਜਦੋਂ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾ ਉਸਦੇ ਇਤਿਹਾਸ ਤੇ ਹਮਲੇ ਹੁੰਦੇ ਹਨ। ਇਤਿਹਾਸ ਨੂੰ ਬਦਲਣ ਅਤੇ ਉਸਦੇ ਨਾਇਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

ਪਰ ਜਦੋਂ ਤੱਕ ਬਾਬੇ ਜਗਦੀਪ ਸਿੰਘ ਵਰਗੇ ਮਿਹਨਤ ਕਰਦੇ ਰਹਿਣਗੇ ਓਦੋਂ ਤੱਕ ਇਤਿਹਾਸ ਜਿਉਂਦਾ ਰਹੇਗਾ । ਸਾਡੀ ਜਿੰਮੇਵਾਰੀ ਇਸਨੂੰ ਪੜ੍ਹਨ ਅਤੇ ਅਗਲੀ ਪੀੜ੍ਹੀ ਨੂੰ ਪੜ੍ਹਾਉਣ ਦੀ ਹੈ । "ਹੰਨੇ ਹੰਨੇ ਪਾਤਸ਼ਾਹੀ" ਕਿਤਾਬ ਨੂੰ ਪੜ੍ਹਨ ਵਾਲੇ ਪਾਠਕ ਤਾਂ ਪੜ੍ਹਨਗੇ ਹੀ ਅਤੇ ਨਵੇ ਪਾਠਕਾਂ ਨੂੰ ਵੀ ਅਪੀਲ ਹੈ ਇਹ ਕਿਤਾਬ ਜਰੂਰ ਪੜ੍ਹਨ ।

"ਬੇਲਿਓਂ ਨਿਕਲਦੇ ਸ਼ੇਰ"

ਇਸ ਵੱਡ ਆਕਾਰੀ ਕਿਤਾਬ ਹਾਰਡ ਕਵਰ ਕਿਤਾਬ ਦੀ ਕੀਮਤ 650 ਰੁਪਏ ਹੈ । ਘਰ ਬੈਠੇ ਪਾਰਸਲ ਰਾਹੀ ਇਹ ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ 95923-35727 ਤੇ ਭੇਜੋ । ਕਿਤਾਬ ਤੁਹਾਡੇ ਦਿੱਤੇ ਐਡਰੈੱਸ ਤੇ ਭੇਜ ਦਿੱਤੀ ਜਾਵੇਗੀ ।

Whats app - 95923-35727

Home Delivery Available

#ਫ਼ਰੀਦ_ਬੁੱਕ_ਸੈੰਟਰ_ਫ਼ਰੀਦਕੋਟ

*ਜਦ ਤੁਹਾਨੂੰ ਕੋਈ ਕਿਤਾਬ ਚੰਗੀ ਲੱਗੇ ਓਸ ਨੂੰ ਖ਼ਰੀਦ ਲਵੋ।ਇਹ ਨਾ ਸੋਚੋ ਕਿ ਪਹਿਲਾਂ ਹੀ ਘਰ ਚ ਪੜ੍ਹਨ ਵਾਲ਼ੀਆਂ ਕਿਤਾਬਾਂ ਪਈਆਂ ਨੇ ਜੋ ਪੜ੍ਹੀਆਂ ਨੀ...
11/06/2024

*ਜਦ ਤੁਹਾਨੂੰ ਕੋਈ ਕਿਤਾਬ ਚੰਗੀ ਲੱਗੇ ਓਸ ਨੂੰ ਖ਼ਰੀਦ ਲਵੋ।ਇਹ ਨਾ ਸੋਚੋ ਕਿ ਪਹਿਲਾਂ ਹੀ ਘਰ ਚ ਪੜ੍ਹਨ ਵਾਲ਼ੀਆਂ ਕਿਤਾਬਾਂ ਪਈਆਂ ਨੇ ਜੋ ਪੜ੍ਹੀਆਂ ਨੀ ਅਜੇ।ਕਿਤਾਬ ਸਮਾਂ ਆਉਣ ਤੇ ਪੜ੍ਹੀ ਹੀ ਜਾਣੀ ਐ।*
*ਮੈਂ ਵੀ ਇਹ ਕਿਤਾਬ(ਮੌਲਾਨਾ ਰੂਮੀ)ਤਕਰੀਬਨ ਚਾਰ-ਪੰਜ ਸਾਲ ਪਹਿਲਾਂ ਖ਼ਰੀਦੀ ਸੀ ਤੇ ਪਿਛਲੇ ਦਿਨੀੰ ਪੜ੍ਹਨੀ ਸ਼ੁਰੂ ਕੀਤੀ।ਸ਼ੁਰੂ ਚ ਮੂਹੋੰ ਆਪ ਮੁਹਾਰੇ ਨਿਕਲਿਆ"ਵਾਹ!" ਕੋਲ ਪੈੱਨ,ਪੈੰਸਿਲ ਨਹੀੰ ਸੀ,ਇੱਕ ਪੇਜ ਮੋੜਿਆ ਫੇਰ ਦੂਜਾ,ਤੀਜਾ....।ਫੇਰ ਸੋਚਿਆ ਐਵੇੰ ਤਾਂ ਕਿਤਾਬ ਈ ਖ਼ਰਾਬ ਹੋ ਜਾਊ।ਪੈੱਨ ਚੱਕਿਆ ਤੇ ਹਾਲ਼ ਫੇਰ ਓਹੀ।ਹਰ ਪੇਜ਼ ਤੇ ਨਿਸ਼ਾਨੀ,ਟਿੱਕ ਲਾਉਣੀ ਪੈ ਰਹੀ ਸੀ।*
*ਕਿਤਾਬ ਦਾ ਹਰ ਪੰਨਾ ਬੇਹੱਦ ਸਿੱਖਿਆ ਦਾਇਕ,ਅਨੰਦ ਭਰਪੂਰ ਐ।*
*ਆਸਤਕ ਕਹਿਣਗੇ ਇਹ ਤਾਂ ਮੇਰੇ ਮਨ,ਦਿਲ ਦੀ ਗੱਲ ਹੋ ਰਹੀ ਆ ਤੇ ਨਾਸਤਕ ਕਹਿਣਗੇ ਸਾਡੀ ਹੋ ਰਹੀ ਐ।....ਤੇ ਮੈਂ ਕਹਿਣਾ ਖ਼ੂਬਸੂਰਤੀ ਇਹ ਐ ਕਿ ਸਭ ਦੀ ਗੱਲ ਕੀਤੀ ਗਈ ਐ।*
*ਅਖ਼ੀਰ 'ਚ ਇਹੀ ਕਹਾਂਗਾ ਕਿ ਨਵੇੰ ਜੁੜ ਰਹੇ ਸਾਹਿਤ ਪ੍ਰੇਮੀ ਇਹ ਕਿਤਾਬ ਜ਼ਰੂਰ ਪੜ੍ਹਨ।*
ਸ਼ੁਕਰੀਆ ਅਨੁਵਾਦਕ ਤੇ ਸੰਪਾਦਕ:- ਪਰਮਿੰਦਰ ਸਿੰਘ ਸ਼ੌੰਕੀ
*ਅਨੰਦ ਸਿੰਘ ਬਾਲ਼ਿਆਂਵਾਲ਼ੀ*

ਘਰ ਬੈਠੇ ਇਹ ਕਿਤਾਬ ਮੰਗਵਾਉਣ ਲਈ ਆਪਣਾ ਪੂਰਾ ਪਤਾ ਵਟਸਐਪ ਨੰਬਰ ਤੇ ਭੇਜੋ ਜੀ

#ਫ਼ਰੀਦ_ਬੁੱਕ_ਸੈੰਟਰ_ਫਰੀਦਕੋਟ

WhatsApp : 95923-35727
Goggle pay : 95923-35727

ਗੌਤਮ ਤੋਂ ਤਾਸਕੀ ਤੱਕ : ਤਕਰੀਬਨ ਛੇ ਮਹੀਨੇ ਤੋਂ ਮੇਰੀ ਨਿੱਜੀ ਲਾਇਬਰੇਰੀ ਵਿੱਚ ਇਹ ਕਿਤਾਬ ਲੁਕ ਕੇ ਪਈ ਰਹੀ ਹਮੇਸ਼ਾ ਹੋਰ ਵੀ ਕਿਤਾਬ ਚੁੱਕ ਕੇ ਪੜ੍...
11/06/2024

ਗੌਤਮ ਤੋਂ ਤਾਸਕੀ ਤੱਕ :
ਤਕਰੀਬਨ ਛੇ ਮਹੀਨੇ ਤੋਂ ਮੇਰੀ ਨਿੱਜੀ ਲਾਇਬਰੇਰੀ ਵਿੱਚ ਇਹ ਕਿਤਾਬ ਲੁਕ ਕੇ ਪਈ ਰਹੀ ਹਮੇਸ਼ਾ ਹੋਰ ਵੀ ਕਿਤਾਬ ਚੁੱਕ ਕੇ ਪੜ੍ਹ ਲੈਂਦਾ ਅਤੇ ਇਹ ਕਿਤਾਬ ਗੌਤਮ ਤੋਂ ਤਾਸਕੀ ਤੱਕ ਜੋ ਕਿ ਡਾਕਟਰ ਹਰਪਾਲ ਸਿੰਘ ਪੰਨੂ ਦੁਆਰਾ ਰਚਿਤ ਹੈ ਰਹਿ ਜਾਂਦੀ ਪਰ ਇਸ ਵਾਰ ਇਸ ਨੂੰ ਚੁੱਕ ਲਿਆ ਅਤੇ ਜਦੋਂ ਪੜ੍ਹਿਆ ਤਾਂ ਅਨੰਦ ਹੀ ਅਨੰਦ ਆ ਗਿਆ ਹਰਪਾਲ ਸਿੰਘ ਪੰਨੂ ਬਾਰੇ ਬਹੁਤ ਸੁਣਿਆ ਸੀ, ਇਹ ਮੇਰੀ ਪਹਿਲੀ ਕਿਤਾਬ ਹੈ ਜੋ ਉਹਨਾਂ ਦੁਆਰਾ ਲਿਖੀ ਹੋਈ ਪੜੀ ਹੈ ਅਤੇ ਸੱਚ ਮੰਨੋਂ ਏਨੀ ਸੁਹਣੀ ਲਿਖਣ ਸ਼ੈਲੀ ਐਨੇ ਸੋਹਣੇ ਵਿਚਾਰ ਤਾਹੀਂ ਬਾਬਾ ਜੀ ਨੂੰ ਪੰਜਾਬੀ ਸਾਹਿਤ ਵਿੱਚ ਐਡਾ ਉੱਚਾ ਸਥਾਨ ਪ੍ਰਾਪਤ ਹੋਇਆ ਹੈ ਜਿਸ ਕਰਕੇ ਉਹ ਕਿਸੇ ਪਹਿਚਾਣ ਦੇ ਮੁਹਥਾਜ ਨਹੀਂ ਹਨ। ਗੌਤਮ ਤੋਂ ਤਾਸਕੀ ਤੱਕ ਕਿਤਾਬ ਬਹੁਤ ਹੀ ਸੋਹਣੇ ਢੰਗ ਨਾਲ ਲਿਖੀ ਹੋਈ ਹੈ ਅਤੇ ਪੜ੍ਹਨ ਵਾਲੇ ਨੂੰ ਅਕਣ ਨਹੀਂ ਦਿੰਦੀ । ਇਹ ਕਿਤਾਬ ਇਤਿਹਾਸ ਦੇ ਗਹਿਰੇ ਪੰਨਿਆਂ ਵਿੱਚੋਂ ਉਨ੍ਹਾਂ 10 ਇਨਸਾਨਾਂ ਦੇ ਜੀਵਨ ਚਾਨਣਾ ਪਾਉਂਦੀ ਹੈ ਜਿਨ੍ਹਾਂ ਬਾਰੇ ਅਸੀਂ ਪੜ੍ਹਿਆ ਨਹੀਂ ਜਾਂ ਫਿਰ ਬਹੁਤ ਘੱਟ ਪੜ੍ਹਿਆ ਹੈ । ਪਹਿਲਾ ਅਧਿਆਇ ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਦਾ ਹੈ ਜੋ ਕਿ ਸ਼ੁਰੂ ਹੁੰਦਾ ਹੈ 560 ਈ ਈਸਾ ਪੂਰਵ ਤੋਂ, ਬੁੱਧ ਨੂੰ ਪੜਦੇ ਪੜਦੇ ਕਦ ਮਨਸੂਰ ਪੜ੍ਹਨ ਲੱਗ ਗਏ ਅਤੇ ਕਦ ਤੁਸੀਂ ਬਾਬਾ ਮਰਦਾਨਾ ਅਤੇ ਰਾਏ ਬੁਲਾਰ ਜੀ ਦੇ ਲੇਖ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਹੋਏ ਰੂਸ ਦੇ ਸਾਧ ਰਸਪੁਤਿਨ ਅਤੇ ਅੰਤ ਤਾਸਕੀ ਨੇ ਕਿਵੇਂ ਤਖਤਾ ਪਲਟ ਕੀਤਾ । ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਇੰਨ੍ਹੇ ਸੋਹਣੇ ਲੇਖ ਜਿਨ੍ਹਾਂ ਨੂੰ ਪੜ੍ਹ ਕੇ ਸਿੱਖ ਤੇ ਪੰਜਾਬੀ ਹੋਣ ਤੇ ਮਾਣ ਹੁੰਦਾ ਹੈ । ਇਹ ਸਮੇ ਦਾ ਚਕਰ ਜੋ ਪਹਿਲੇ ਅਧਿਆਇ 560 ਈ ਈਸਾ ਪੂਰਵ ਤੋਂ ਸ਼ੁਰੂ ਹੋ ਕੇ ਆਖਰੀ 1940 ਵਿੱਚ ਖਤਮ ਹੁੰਦਾ ਹੈ ਪਾਠਕ ਇਸ ਸਮੇ ਚੱਕਰ ਵਿੱਚ ਚੱਲਦਾ ਹੋਇਆ ਸਾਰੇ ਇਤਿਹਾਸਕ ਕਿਰਦਾਰਾਂ ਦੇ ਜੀਵਨ ਇੱਕ ਚਲਦੀ ਹੋਈ ਫ਼ਿਲਮ ਵਾਂਗ ਦੇਖਦਾ ਹੋਇਆ ਸਮਾਪਤੀ ਵੱਲ ਜਾਂਦਾ ਹੈ । ਜਿਸ ਵਿੱਚ ਉਹ ਬਿਨ੍ਹਾਂ ਅੱਕਿਆ ਤੇ ਥੱਕਿਆ ਇਹ ਸਾਰਾ ਸਫ਼ਰ ਤੈਅ ਕਰਦਾ ਹੈ । ਆਖਰ ਵਿੱਚ ਡਾ. ਹਰਪਾਲ ਸਿੰਘ ਪੰਨੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਏਨੀ ਖੋਜ ਭਰਪੂਰ ਕਿਤਾਬ ਪੰਜਾਬੀ ਸਾਹਿਤ ਦੇ ਝੋਲੀ ਪਾਈ।
✍🏼 ਨਰਿੰਦਰ ਸਿੱਧੂ

ਘਰ ਬੈਠੇ ਇਹ ਕਿਤਾਬ ਮੰਗਵਾਉਣ ਲਈ ਆਪਣਾ ਪੂਰਾ ਪਤਾ ਵਟਸਐਪ ਨੰਬਰ ਤੇ ਭੇਜੋ ਜੀ

#ਫ਼ਰੀਦ_ਬੁੱਕ_ਸੈੰਟਰ_ਫਰੀਦਕੋਟ

WhatsApp : 95923-35727
Goggle pay : 95923-35727

ਡਾ.ਗੁਰਪ੍ਰੀਤ ਕੌਰ ਦੁਆਰਾ ਲਿਖੀ ਕਿਤਾਬ  ਭਾਰਤ ਦੀ ਪਹਿਲੀ ਅਧਿਆਪਕਾ ਸਵਿਤਰੀ ਬਾਈ ਫੂਲੇ ਪੂਰੀ ਪੜ੍ਹੀ| ਲੇਖਿਕਾ ਨੇ ਕਮਾਲ ਦਾ ਕਾਰਜ ਕੀਤਾ ਹੈ| ਖੋਜ ...
11/06/2024

ਡਾ.ਗੁਰਪ੍ਰੀਤ ਕੌਰ ਦੁਆਰਾ ਲਿਖੀ ਕਿਤਾਬ ਭਾਰਤ ਦੀ ਪਹਿਲੀ ਅਧਿਆਪਕਾ ਸਵਿਤਰੀ ਬਾਈ ਫੂਲੇ ਪੂਰੀ ਪੜ੍ਹੀ| ਲੇਖਿਕਾ ਨੇ ਕਮਾਲ ਦਾ ਕਾਰਜ ਕੀਤਾ ਹੈ| ਖੋਜ ਭਰਪੂਰ ਪੁਸਤਕ ਲਿਖਣ ਲਈ ਮੁਬਾਰਕਬਾਦ ਹੈ| ਕਿਤਾਬ ਪੜ੍ਹਨ ਉਪਰੰਤ ਪਤਾ ਚਲਦਾ ਹੈ ਕਿ ਭਾਰਤੀ ਔਰਤ ਦੀ ਸਿੱਖਿਆ ਦਾ ਮੁੱਢ ਸਵਿਤਰੀ ਬਾਈ ਫੂਲੇ ਨੇ ਬੰਨਿਆ ਹੈ.... ਸਮੁੱਚੀਆਂ ਭਾਰਤੀ ਔਰਤਾਂ ਦੀ ਦਸ਼ਾ ਸਵਿੱਤਰੀ ਬਾਈ ਫੂਲੇ ਦੇ ਆਉਣ ਤੋਂ ਪਹਿਲਾਂ ਬਹੁਤ ਮਾੜੀ ਸੀ| ਕਿਉਂਕਿ ਸਿੱਖਿਆ ਔਰਤਾਂ ਤੋਂ ਕੋਹਾਂ ਦੂਰ ਰੱਖੀ ਗਈ ਸੀ| ਸਵਿਤਰੀ ਬਾਈ ਫੂਲੇ ਦੇ ਪਤੀ ਜੋਤਿਬਾ ਫੂਲੇ ਨੇ ਆਪ ਸਵਿਤਰੀ ਬਾਈ ਫੂਲੇ ਨੂੰ ਪੜ੍ਹਾਇਆ| ਫਿਰ ਸਵਿਤਰੀ ਬਾਈ ਫੂਲੇ ਨੇ ਅੱਗੇ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ|.. ਇਸ ਤਰ੍ਹਾਂ ਭਾਰਤ ਵਿਚ ਔਰਤਾਂ ਦੀ ਸਿੱਖਿਆ ਦੀ ਸ਼ੁਰੂਆਤ ਹੋਈ| ਮੇਰਾ ਸੁਝਾਅ ਹੈ ਕਿ ਮਾਣ ਮੱਤਾ ਇਤਿਹਾਸ ਜਾਨਣ ਲਈ ਸਾਨੂੰ ਸਾਰਿਆਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ| ਵਿਸ਼ੇਸ਼ ਤੌਰ ਤੇ ਭਾਰਤ ਵਿੱਚ ਵੱਸਦੀ ਹਰ ਔਰਤ ਨੂੰ ਤਾਂ ਜ਼ਰੂਰ ਪੜ੍ਹਨੀ ਚਾਹੀਦੀ ਹੈ|
*✍🏻Jagjiwan Singh*

ਘਰ ਬੈਠੇ ਇਹ ਕਿਤਾਬ ਮੰਗਵਾਉਣ ਲਈ ਆਪਣਾ ਪੂਰਾ ਪਤਾ ਵਟਸਐਪ ਨੰਬਰ ਤੇ ਭੇਜੋ ਜੀ

#ਫ਼ਰੀਦ_ਬੁੱਕ_ਸੈੰਟਰ_ਫਰੀਦਕੋਟ

WhatsApp : 95923-35727
Goggle pay : 95923-35727

Address

Street No. 5(Left)
Faridkot

Website

Alerts

Be the first to know and let us send you an email when ਫ਼ਰੀਦ ਬੁੱਕ ਸੈੰਟਰ posts news and promotions. Your email address will not be used for any other purpose, and you can unsubscribe at any time.

Contact The Business

Send a message to ਫ਼ਰੀਦ ਬੁੱਕ ਸੈੰਟਰ:

Shortcuts

Share