22/06/2025
ਇਹ ਕਹਾਣੀ ਸ਼ੁਰੂ ਹੁੰਦੀ ਹੈ ਭਾਰਤ ਦੇ ਰਾਜਸਥਾਨ ਤੋਂ! ਇੱਥੇ ਦਵਿੰਦਰ ਸਿੰਘ ਨਾਮ ਦਾ ਬੰਦਾ ਰਹਿੰਦਾ ਹੁੰਦਾ ਤੇ ਉਸਦਾ ਵਿਆਹ ਹੁੰਦਾ ਹੈ 2002 ਵਿਚ ਅਮਨਦੀਪ ਕੌਰ ਦੇ ਨਾਲ। ਇਹ ਵਿਆਹ ਇੱਕ ਅਰੇਂਜ ਮੈਰਿਜ ਹੁੰਦਾ ਫਿਰ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਲੜਤਾ ਜਨਮ ਲੈਂਦਾ ਹੈ। ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲ ਰਿਹਾ ਹੁੰਦਾ ਹੈ lਫਿਰ ਜਦੋ ਲੜਕਾ 4 ਸਾਲ ਦਾ ਹੁੰਦਾ ਹੈ ਤਾ ਇਹ ਪਰਿਵਾਰ ਵੀ ਬੇਹਤਰ ਕਮਾਈ ਲਈ ਭਾਰਤ ਤੋਂ ਨਿਊਜ਼ੀਲੈਂਡ ਦਾ ਰੁੱਖ ਕਰ ਲੈਂਦਾ ਹੈ ਤੇ 2007 ਵਿੱਚ ਨਿਊਜ਼ੀਲੈਂਡ ਆ ਜਾਂਦਾ ਹੈ l ਹੁਣ ਇੱਥੇ ਆ ਕੇ ਦੋਵੇ ਪਤੀ ਪਤਨੀ ਬਹੁਤ ਮੇਹਨਤ ਕਰਦੇ ਨੇ। ਸ਼ੁਰੂ ਸ਼ੁਰੂ ਵਿੱਚ ਪੈਰ ਲਾਉਣੇ ਔਖੇ ਹੁੰਦੇ ਨੇ ਕਿਉਕਿ ਬੱਚਾ ਅਜੇ ਬਹੁਤ ਛੋਟਾ ਹੈ ਤੇ ਇਸ ਨੁੰ ਕੀਤੇ ਛੱਡ ਕੇ ਵੀ ਨਹੀ ਸੀ ਜਾ ਸਕਦੇ ਹੁੰਦੇ l ਬੱਚੇ ਨੁੰ ਵਾਪਿਸ ਦਾਦੇ ਦਾਦੀ ਕੋਲ ਰਾਜਸਥਾਨ ਭੇਜ ਦਿੱਤਾ ਜਾਂਦਾ ਹੈ। ਬੱਚੇ ਕਰਕੇ ਇਹਨਾਂ ਦੀ ਇੱਕ ਵਧੀਆ ਅਟੈਚਮੈਂਟ ਬਣੀ ਹੋਈ ਸੀ ਪਰ ਹੁਣ ਬੱਚਾ ਤਾ ਵਾਪਿਸ ਭੇਜ ਦਿੱਤਾ ਗਿਆ ਤੇ ਅਟੈਚਮੈਂਟ ਹੁਣ ਖ਼ਤਮ ਹੋ ਗਈ ਤੇ ਹੁਣ ਇਹਨਾਂ ਕੋਲੋਂ ਇੱਕ ਹੀ ਕੰਮ ਸੀ ਪੈਸਾ ਪੈਸਾ ਸਿਰਫ ਪੈਸਾ ਕਮਾਉਣਾ।
ਹੁਣ ਦੇਵਿੰਦਰ ਸਿੰਘ ਨੂੰ ਪੱਕੀ ਨੌਕਰੀ ਮਿਲ ਗਈ ਡੀ ਐਸ ਫਰਨੀਚਰ ਤੇ ਇਹ ਕੰਮ ਦੇਵਿੰਦਰ ਇੰਡੀਆ ਤੋ ਹੀ ਸਿੱਖ ਕੇ ਗਿਆ ਸੀ l ਇਸ ਦੇ ਕਤਲ ਤੋ ਬਾਅਦ ਜਿਹੜੇ ਇਸ ਦੇ ਮਾਲਕ ਸੀ ਪੁਲਿਸ ਉਹਨਾਂ ਤੋ ਪੁੱਛ ਗਿੱਛ ਕਰਦੀ ਹੈ ਜੋ ਕੇ ਦੇਵਿੰਦਰ ਸਿੰਘ ਬਾਰੇ ਦੱਸਦੇ ਨੇ ਕੇ ਇਹ ਬਹੁਤ ਹੱਸਮੁੱਖ ਤੇ ਮੇਹਨਤੀ ਇਨਸਾਨ ਸੀ l ਹੌਲੀ ਹੌਲੀ ਅਮਨਦੀਪ ਕੌਰ ਨੁੰ ਵੀ ਪੱਕੀ ਨੌਕਰੀ ਮਿਲ ਗਈ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਇਹ ਇੱਕ ਸੁਪਰਵਾਈਜ਼ਰ ਲੱਗ ਜਾਂਦੀ ਹੈ l ਹੁਣ ਹੌਲੀ ਹੌਲੀ ਇਹਨਾਂ ਕੋਲ ਪੈਸੇ ਵੀ ਜੁੜਨ ਲੱਗ ਜਾਂਦੇ ਨੇ l ਇਹਨਾਂ ਨੁੰ ਕਰੀਬ 7 ਸਾਲ ਹੋ ਜਾਂਦੇ ਨੇ ਮੇਹਨਤ ਕਰਦਿਆਂ ਨੁੰ ਸਬ ਕੁਝ ਠੀਕ ਚੱਲ ਰਿਹਾ ਸੀ l
ਜਿੱਥੇ ਅਮਨਦੀਪ ਕੌਰ ਕੰਮ ਕਰਦੀ ਹੁੰਦੀ ਆ ਉਥੇ ਹੀ ਗੁਰਜਿੰਦਰ ਸਿੰਘ ਵੀ ਕੰਮ ਕਰਦਾ ਹੁੰਦਾ ਦੋਵਾਂ ਵਿੱਚ ਕੰਮ ਨੁੰ ਲੈ ਕੇ ਗੱਲ ਬਾਤ ਹੁੰਦੀ ਰਹਿੰਦੀ ਆ ਕਿਉਕਿ ਅਮਨਦੀਪ ਕੌਰ ਉਸ ਦੀ ਸੀਨੀਅਰ ਸੀ l ਹੌਲੀ ਹੌਲੀ ਇਹ ਗੱਲ ਬਾਤ ਦੋਸਤੀ ਵਿੱਚ ਬਦਲ ਜਾਂਦੀ ਹੈ ਤੇ ਦੋਸਤੀ ਜਲਦੀ ਹੀ ਪਿਆਰ ਵਿੱਚ ਬਦਲ ਜਾਂਦੀ ਆ ਜਾ ਕਹਿ ਲਵੋ ਇੱਕ ਨਾਜਾਇਜ਼ ਰਿਸਤੇ ਵਿੱਚ ਬਦਲ ਜਾਂਦੀ ਹੈ l ( ਅਮਨਦੀਪ ਕੌਰ ਵਿਆਹੀ ਹੋਈ ਸੀ ਤੇ ਉਸਦਾ ਇੱਕ ਬੇਟਾ ਸੀ ਤੇ ਦੂਜੇ ਪਾਸੇ ਗੁਰਜਿੰਦਰ ਸਿੰਘ ਦਾ ਵਿਆਹ ਹੋਇਆ ਹੁੰਦਾ ਹੈ ਤੇ ਉਸਦਾ ਵੀ ਇੱਕ ਬੇਟਾ ਹੁੰਦਾ ਹੈ ) ਦੋਵਾਂ ਦੇ ਉਮਰ ਦੇ ਬਰਾਬਰ ਹੀ ਸੀ ਦੋਵਾਂ ਦੀ ਸੇਮ ਕਹਾਣੀ ਸੀ l ਮਾਰਚ 2014 ਵਿੱਚ ਇਹਨਾਂ ਦੇ ਨਾਜਾਇਜ਼ ਸੰਬੰਧ ਸ਼ੁਰੂ ਹੋ ਜਾਂਦੇ ਨੇ ਪਰ ਐਸੀਆਂ ਗੱਲਾਂ ਜ਼ਿਆਦਾ ਦੇਰ ਲੁਕੀਆਂ ਨੀ ਰੇਹੜੀਆਂ l 11 ਜੁਲਾਈ 2014 ਨੁੰ ਗੁਰਜਿੰਦਰ ਸਿੰਘ ਦੀ ਪਤਨੀ ਜੈਸਮੀਨ ਕੌਰ ਨੁੰ ਇਹਦੇ ਬੈਂਕ ਰਿਕਾਰਡ ਵਿੱਚ ਇੱਕ ਬਿੱਲ ਮਿਲਦਾ ਜਿਹੜਾ ਕੇ ਇੱਕ ਹੋਟਲ ਨੁੰ ਕੀਤਾ ਹੁੰਦਾ।
ਹੋਟਲ ਦਾ ਬਿੱਲ ਇਸਦੇ ਬੈਂਕ ਰਿਕਾਰਡ ਵਿੱਚ ਕਿਵੇ ਆਇਆ ਇਹ ਹੋਟਲ ਵਿੱਚ ਕੀ ਕਰਨ ਗਿਆ ਇਸ ਗੱਲ ਦਾ ਗੁਰਜਿੰਦਰ ਦੀ ਪਤਨੀ ਨੁੰ ਸ਼ੱਕ ਹੁੰਦਾ ਹੈ l ਇਸ ਤੋ ਬਾਅਦ ਉਹ ਇਸਦਾ ਫੋਨ ਚੈੱਕ ਕਰਦੀ ਹੈ ਜਲਦੀ ਹੀ ਜੈਸਮਨ ਕੌਰ ਨੁੰ ਗੁਰਜਿੰਦਰ ਦੀ ਸਾਰੀ ਕਹਾਣੀ ਸਮਝ ਆ ਗਈ। ਜਦੋਂ ਇਸ ਬਾਰੇ ਉਹ ਗੁਰਜਿੰਦਰ ਸਿੰਘ ਨਾਲ ਗੱਲ ਕਰਦੀ ਆ ਤਾ ਪਹਿਲਾ ਤਾ ਉਹ ਟਾਲ ਮਟੋਲ ਕਰਦਾ ਰਹਿੰਦਾ ਹੈ ਫਿਰ ਜਦੋ ਸਾਰੇ ਸਬੂਤ ਸਾਮਣੇ ਰੱਖਦੀ ਆ ਤਾ ਗੁਰਜਿੰਦਰ ਆਪਣੀ ਗ਼ਲਤੀ ਮੰਨ ਲੈਂਦਾ ਹੈ l ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ।
ਹੁਣ ਜੈਸਮੀਨ ਕੌਰ ਅਮਨਦੀਪ ਕੌਰ ਤੇ ਉਸਦੇ ਪਤੀ ਦਾ ਨੰਬਰ ਲੈਂਦੀ ਹੈ ਤੇ ਉਹ ਦੇਵਿੰਦਰ ਸਿੰਘ ਨੁੰ ਫੋਨ ਕਰਕੇ ਸਾਰਾ ਕੁਝ ਦੱਸ ਦਿੰਦੀ ਹੈ l ਇਹਨਾਂ ਦੇ ਘਰ ਵੀ ਕਲੇਸ਼ ਸ਼ੁਰੂ ਹੋ ਜਾਂਦਾ ਹੈ l ਇਸ ਤੋ ਬਾਅਦ ਇਹ ਦੋਵੇਂ ਜੋੜੇ ਆਪਸ ਵਿੱਚ ਇੱਕ ਮੀਟਿੰਗ ਰੱਖ ਦੇ ਨੇ ਤੇ ਗੁਰਜਿੰਦਰ ਸਿੰਘ ਤੇ ਅਮਨਦੀਪ ਕੌਰ ਆਪਣੇ ਆਪਣੇ ਪਾਰਟਨਰ ਤੋ ਮੁਆਫੀ ਮੰਗਦੇ ਨੇ ਕੇ ਅੱਜ ਤੋ ਬਾਅਦ ਫਿਰ ਤੋ ਕਦੇ ਵੀ ਐਸੀ ਘਟਨਾ ਨਹੀ ਹੋਵੇਗੀ l ਦੋਵੇ ਜਾਣੇ ਆਪਣੇ ਬੱਚੇ ਤੱਕ ਦੀ ਕਸਮ ਖਾ ਜਾਂਦੇ ਨੇ।
ਹੁਣ ਐਸੇ ਹਾਲਾਤ ਵਿੱਚ ਬੰਦੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ l ਹੁਣ ਦੋਵੇ ਜਾਣੇਆ ਨੇ ਇਹਨਾਂ ਨੁੰ ਇੱਕ ਮੌਕਾ ਹੋਰ ਦੇ ਦਿੱਤਾ l ਫਿਰ ਇਹ ਤੈਅ ਹੁੰਦਾ ਕੇ ਹੁਣ ਗੁਰਜਿੰਦਰ ਤੇ ਅਮਨਦੀਪ ਆਪਸ ਵਿੱਚ ਕਦੇ ਗੱਲ ਨੀ ਕਰਨਗੇ ਨਾ ਫੋਨ ਕਰਨਗੇ ਤੇ ਨਾ ਚੈੱਟ ਕਰਨਗੇ l ਮਤਲਬ ਕੇ ਇਹ ਦੋਵੇਂ ਇੱਕ ਦੂਜੇ ਤੋ ਅਣਜਾਣ ਨੇ l ਹੁਣ ਦਵਿੰਦਰ ਸਿੰਘ ਤੇ ਜੈਸਮੀਨ ਨੁੰ ਲੱਗ ਰਿਹਾ ਸੀ ਕੇ ਸਾਰਾ ਕੁਝ ਠੀਕ ਹੋ ਗਿਆ l ਪਰ ਜਦੋ ਅਜੇਹਾ ਕੁਝ ਹੋਇਆ ਹੋਵੇ ਤੇ ਪਰਿਵਾਰ ਨਿਗਾਹ ਜਰੂਰ ਰੱਖਦਾ ਹੀ ਆ l
ਹੁਣ ਇਹ ਦੋਵੇਂ ਫੋਨ ਦਾ ਸਹਾਰਾ ਲੈਣਾ ਬੰਦ ਕਰ ਦਿੰਦੇ ਨੇ ਤੇ ਇੱਕ ਨਵਾਂ ਰਸਤਾ ਲੱਭ ਲੈਂਦੇ ਨੇ ਹੁਣ ਇਹ ਦੋਵੇਂ ਇੱਕ ਦੂਜੇ ਨੁੰ ਲੈੱਟਰ ਲਿਖਣਾ ਸ਼ੁਰੂ ਕਰ ਦਿੰਦੇ ਨੇ l ਸਾਰੀ ਗੱਲ ਬਾਤ ਹੁਣ ਲੈੱਟਰ ਰਾਹੀਂ ਹੁੰਦੀ ਹੈ l ਜਦੋ ਇਨਵੇਸਟੀਕੇਸ਼ਨ ਵਿੱਚ ਸਾਰਾ ਭੇਦ ਖੁੱਲ ਜਾਂਦਾ ਤਾ ਹੁਣ ਅਮਨਦੀਪ ਕੌਰ ਪੁਲਿਸ ਅੱਗੇ ਇੱਕ ਫਰਿਆਦ ਕਰਦੀ ਹੈ ਕੇ ਮੈ ਇੱਕ ਵਾਰੀ ਗੁਰਜਿੰਦਰ ਸਿੰਘ ਨੁੰ ਮਿਲਣਾ ਹੈ l ਪੁਲਿਸ ਗੱਲ ਮੰਨ ਕੇ ਦੋਵਾਂ ਨੁੰ ਇੱਕ ਕਮਰੇ ਵਿੱਚ ਬਿਠਾ ਦਿੰਦੀ ਹੈ l ਉਥੇ ਇਹ ਦੋਵੇਂ ਪੰਜਾਬੀ ਵਿੱਚ ਗੱਲ ਕਰਦੇ ਨੇ l ਗੁਰਜਿੰਦਰ ਸਿੰਘ ਅਮਨਦੀਪ ਨੁੰ ਕਹਿ ਰਿਹਾ ਹੁੰਦਾ ਕੇ ਤੂੰ ਸਾਰਾ ਕੁਝ ਕਰਕੇ ਹੁਣ ਪੁਲਿਸ ਨੁੰ ਆਪ ਹੀ ਸੱਚ ਦੱਸ ਦਿੱਤਾ ਪਰ ਅਮਨਦੀਪ ਕੌਰ ਗੁਰਜਿੰਦਰ ਸਿੰਘ ਕੋਲ ਫਰਿਆਦ ਕਰਦੀ ਹੈ ਕੇ ਮੇਰਾ ਬੱਚਾ ਅਨਾਥ ਹੋ ਗਿਆ ਹੈ ਉਸਦਾ ਪਿਤਾ ਇਸ ਦੁਨੀਆਂ ਤੋ ਚਲਾ ਗਿਆ ਹੈ l ਜੇਕਰ ਹੁਣ ਮਾਂ ਜੇਲ ਵਿੱਚ ਚਲੀ ਗਈ ਤਾ ਬੱਚਾ ਕਿਸ ਦੇ ਸਹਾਰੇ ਜੀਵੇਗਾ l ਇਸ ਲਈ ਤੂੰ ਸਾਰਾ ਇਲਜ਼ਾਮ ਆਪਣੇ ਸਿਰ ਲੈ ਲਾ ਪਰ ਗੁਰਜਿੰਦਰ ਸਿੰਘ ਕਹਿੰਦਾ ਮੈ ਆਪਣੇ ਸਿਰ ਤੇ ਕਿਉਂ ਲਵਾਂ ਮੇਰਾ ਵੀ ਇੱਕ ਹੀ ਬੱਚਾ ਹੈ l
ਮੈ 20 ਤੋਂ 40 ਸਾਲ ਲਈ ਜੇਲ ਜਾਵਾਂਗਾ ਇਸ ਤੋਂ ਬਾਅਦ ਮੇਰਾ ਬੱਚਾ ਵੀ ਅਨਾਥ ਹੈ l ਇਹ ਇਲਜ਼ਾਮ ਬਰਾਬਰ ਹੀ ਚੱਲੇਗਾ ਕਿਉਕਿ ਸਾਰਾ ਕੁਝ ਦੋਵਾਂ ਨੇ ਮਿਲ ਕੇ ਕੀਤਾ ਹੈ l ਫਿਰ ਅਮਨਦੀਪ ਕੌਰ ਹੱਸ ਕੇ ਕਹਿੰਦੀ ਹੈ ਠੀਕ ਆ ਹੁਣ ਦੋਵੇ ਇਕੱਠੇ ਹੀ ਜਾਵਾਂਗੇ l
ਅਮਨਦੀਪ ਇੱਕ ਬਾਰ ਫਿਰ ਤੋ ਪੁਲਿਸ ਨੁੰ ਆਪਣਾ ਬਿਆਨ ਦਿੰਦੀ ਹੈ ਤੇ ਇਸ ਵਾਰ ਦੱਸਦੀ ਹੈ ਕੇ ਸਾਡੇ ਵਿੱਚ ਅਫੇਅਰ ਸੀ ਜੋ ਕਾਫੀ ਟਾਈਮ ਪਹਿਲਾ ਖਤਮ ਹੋ ਗਿਆ ਸੀ l ਮੈ ਇਹ ਅਫੇਅਰ ਤੋੜ ਦਿੱਤਾ ਸੀ ਇਸ ਨੇ ਗੁੱਸੇ ਵਿਚ ਆ ਕੇ ਮੇਰੇ ਪਤੀ ਦਾ ਕਤਲ ਕਰ ਦਿੱਤਾ l
ਜਦੋਂ ਇਹ ਗੱਲ ਗੁਰਜਿੰਦਰ ਨੁੰ ਪਤਾ ਚਲਦੀ ਹੈ ਤਾ ਉਹ ਪੁਲਿਸ ਨੁੰ ਕਹਿੰਦਾ ਹੈ ਕੇ ਮੇਰੀ ਗੱਡੀ ਵਿੱਚ ਤੇ ਮੇਰੇ ਲਾਕਰ ਵਿੱਚ ( ਜਿੱਥੇ ਮੈ ਕੰਮ ਕਰਦਾ ਸੀ ) ਵਿੱਚ ਸਾਡੇ ਲੈੱਟਰ ਰੱਖੇ ਨੇ ਉਹ ਲੈ ਕੇ ਆਓ ਤੇ ਸਬ ਕੁਛ ਸਾਫ ਹੋ ਜਾਵੇਗਾ। ਪੁਲਿਸ ਸਾਰੇ ਲੈੱਟਰ ਕੁਲੈਕਟ ਕਰਦੀ ਹੈ ਇਹ ਸਾਰੇ ਲੈੱਟਰ ਪੰਜਾਬੀ ਤੇ ਹਿੰਦੀ ਵਿੱਚ ਹੁੰਦੇ ਨੇ। ਫਿਰ ਇਹਨਾਂ ਨੁੰ ਟਰਾਂਸਲੇਟ ਕੀਤਾ ਜਾਂਦਾ ਹੈ l ਜਿੱਥੇ ਪਤਾ ਲੱਗਦਾ ਹੈ ਕੇ ਜ਼ਿਆਦਾ ਲੈੱਟਰ ਅਮਨਦੀਪ ਕੌਰ ਨੇ ਲਿਖੇ ਨੇ l
ਜਦੋਂ ਕੋਰਟ ਵਿੱਚ ਅਮਨਦੀਪ ਕੌਰ ਬਿਆਨ ਦਿੰਦੀ ਹੈ ਤਾ ਉਹ ਦੇਵਿੰਦਰ ਸਿੰਘ ਨਾਲ ਆਪਣੀ ਰਿਲੇਸ਼ਨ ਬਹੁਤ ਵਧੀਆ ਸੀ ਬਸ ਥੋੜਾ ਟਾਈਮ ਸਾਡਾ ਖੁਰਾਬ ਨਿਕਲਿਆ l ਜੋ ਅਸੀ ਬਾਅਦ ਵਿੱਚ ਠੀਕ ਕਰ ਲਿਆ ਸੀ ਮੈ ਦੇਵਿੰਦਰ ਨੁੰ ਨਹੀ ਮਾਰਨਾ ਚਾਹੁੰਦੀ ਸੀ l
ਇਹ ਸਾਰਾ ਕੰਮ ਗੁਰਜਿੰਦਰ ਸਿੰਘ ਦਾ ਹੈ ਪਰ ਲੈੱਟਰ ਕਹਾਣੀ ਹੋਰ ਬਿਆਨ ਕਰ ਰਹੇ ਹੁੰਦੇ ਨੇl ਲੈੱਟਰਾਂ ਵਿੱਚ ਅਮਨਦੀਪ ਕੌਰ ਬਾਰ ਬਾਰ ਗੁਰਜਿੰਦਰ ਸਿੰਘ ਨੁੰ ਉਕਸਾ ਰਾਹੀਂ ਸੀ ਆਪਣੇ ਪਤੀ ਨੁੰ ਮਾਰਨ ਲਈ l ਉਹ ਹਰ ਲੈਟਰ ਵਿੱਚ ਲਿਖਦੀ ਆ ਕੇ ਅੱਜ ਮੈਨੂੰ ਬਹੁਤ ਮਾਰਿਆ ਕੁਟਿਆ ਗਿਆ ਮੇਰੇ ਨਾਲ ਜਾਨਵਰ ਵਾਲਾ ਸਲੂਕ ਕਰ ਰਿਹਾ ਕ੍ਰਿਪਾ ਕਰਕੇ ਮੈਨੂੰ ਬਚਾ ਲੈ ਇਸ ਜ਼ਾਲਿਮ ਤੋਂ! ਇੱਕ ਦਿਨ ਗੁਰਜਿੰਦਰ ਦੁੱਖੀ ਹੋ ਕੇ ਸੋਚਦਾ ਕੇ ਇਸਦਾ ਇੱਕ ਹੀ ਹੱਲ ਆ ਕੇ ਇਸ ਨੁੰ ਮਾਰ ਦਿੱਤਾ ਜਾਵੇ l ਇੱਕ ਤਰੀਕੇ ਨਾਲ ਅਮਨਦੀਪ ਕੌਰ ਗੁਰਜਿੰਦਰ ਸਿੰਘ ਨੁੰ ਤਿਆਰ ਕਰ ਰਾਹੀਂ ਸੀ ਦੇਵਿੰਦਰ ਨੁੰ ਮਾਰਨ ਲਈ l ਲੈੱਟਰ ਵਿੱਚ ਤਾ ਇੱਥੋਂ ਤੱਕ ਲਿਖਿਆ ਹੋਇਆ ਸੀ ਤੇ ਤੂੰ ਹੀ ਮੇਰਾ ਪਹਿਲਾ ਤੇ ਆਖ਼ਿਰੀ ਪਿਆਰ ਆ।
ਅਮਨਦੀਪ ਕੌਰ ਕੋਰਟ ਵਿੱਚ ਕਹਿੰਦੀ ਆ ਕੇ ਜਦੋ ਸਾਡੇ ਪਲੈਨ ਵਿੱਚ 2 ਦਿਨ ਰਹਿੰਦੇ ਹੁੰਦੇ ਨੇ ਮੈ ਆਪਣਾ ਮਨ ਬਦਲ ਲਿਆ ਤੇ ਗੁਰਜਿੰਦਰ ਨੁੰ ਪਿੱਛੇ ਹੱਟਣ ਲਈ ਕਹਿ ਦਿੱਤਾ ਫੇਰ ਅਸੀ ਗੁਰੂਦੁਆਰਾ ਸਾਹਿਬ ਵੀ ਗਏ ਉੱਥੇ ਜਾ ਕੇ ਅਸੀ ਇੱਕ ਵਾਰ ਫਿਰ ਤੋ ਨਵੀ ਜ਼ਿੰਦਗੀ ਸ਼ੁਰੂ ਕਰਨ ਦੀ ਅਰਦਾਸ ਵੀ ਕੀਤੀ ਸੀ l ਅਮਨਦੀਪ ਕੌਰ ਨੇ ਕਿਹਾ ਕੇ 7 ਅਗਸਤ ਨੁੰ 8 ਵੱਜੇ ਮੈਂ ਆਖ਼ਿਰੀ ਲੈਟਰ ਦਿੱਤਾ ਸੀ ਗੁਰਜਿੰਦਰ ਨੁੰ ਜਿਸ ਵਿੱਚ ਮੈਂ ਸਾਰਾ ਕੁਛ ਸਾਫ ਕਰ ਦਿੱਤਾ ਸੀ l ਗੁਰਜਿੰਦਰ ਦਾ ਸੁਬਾਅ ਬਹੁਤ ਗੁੱਸੇ ਵਾਲਾ ਹੈ l
ਇਸ ਤੇ ਪੁਲਿਸ ਅਮਨਦੀਪ ਨੁੰ ਸਵਾਲ ਕਰਦੀ ਆ ਕੇ ਤੂੰ ਦਵਿੰਦਰ ਨੁੰ ਪਹਿਲਾ ਹੁਸ਼ਿਆਰ ਕਿਉ ਨੀ ਕੀਤਾ ਤੇ ਦੂਜਾ ਤੇਰਾ ਲੈੱਟਰ 7 ਤਰੀਕ ਵਾਲਾ ਕੀਤੇ ਵੀ ਨੀ ਮਿਲਿਆ l ਬਾਕੀ ਸਾਰੇ ਲੇਟੇਰਾ ਵਿੱਚ ਐਸਾ ਕੋਈ ਵੀ ਜ਼ਿਕਰ ਨੀ ਮਿਲਦਾ l ਅਖੀਰ ਜਿਸ ਦਿਨ ਦਵਿੰਦਰ ਨੁੰ ਮਾਰਿਆ ਗਿਆ ਉਸ ਦਿਨ ਦੀ ਸਾਰੀ ਪਲੈਨਿੰਗ ਇੱਕ ਲੈਟਰ ਵਿੱਚ ਸੀ l ਕਿਵੇ ਰੁਕਣਾ ਕਿੱਥੇ ਰੁਕਣਾ ਤੇ ਕੀ ਕੀ ਕਰਨਾ ਆਦਿ
7 ਅਗਸਤ 2014 ਨੁੰ ਜਦੋ ਦਵਿੰਦਰ ਆਪਣੀ ਪਤਨੀ ਨੁੰ ਕੰਮ ਤੋ ਲੈ ਕੇ ਘਰ ਜਾ ਰਿਹਾ ਹੁੰਦਾ ਹੈ ਤਾ ਗੁਰਜਿੰਦਰ ਆਪਣੀ ਗੱਡੀ ਇਹਨਾਂ ਦੀ ਕਾਰ ਦੇ ਪਿੱਛੇ ਲਾਉਂਦਾ ਹੈ l ਜਦੋਂ ਟੇਕ ਵੇਅ ਤੇ ਕੁਛ ਲੈਣ ਲਈ ਰੁਕਦੇ ਨੇ ਗੱਡੀ ਪਾਰਕਿੰਗ ਵਿੱਚ ਖੜੀ ਕਰਦੇ ਨੇ ਉੱਥੇ ਹੀ ਗੁਰਜਿੰਦਰ ਸਿੰਘ ਚਾਕੂ ਹੱਥ ਵਿੱਚ ਲੈ ਕੇ ਦਵਿੰਦਰ ਵੱਲ ਅਉਂਦਾ ਹੈ ਤੇ ਉਸ ਤੇ ਹਮਲਾ ਕਰ ਦਿੰਦਾ ਹੈ l
13 ਵਾਰ ਚਾਕੂ ਦੇ ਕੀਤੇ ਜਾਂਦੇ ਨੇ! ਅਮਨਦੀਪ ਕੌਰ ਨੇ ਹੱਥ ਫੜੇ ਹੋਏ ਸੀ ਦਵਿੰਦਰ ਸਿੰਘ ਦੇ ਉਸ ਸਮੇ ਸੋਚ ਕੇ ਦੇਖੋ ਕੇ ਦਵਿੰਦਰ ਸਿੰਘ ਤੇ ਕੀ ਬੀਤੀ ਹੋਵੇਗੀ ਜਿਸ ਨਾਲ 12 ਸਾਲ ਦਾ ਰਿਸ਼ਤਾ ਰਿਹਾ ਹੋਵੇ l ਇਹ ਸਾਰਾ ਕੁਛ ਪੁਲਿਸ ਨੇ ਸੀ ਸੀ ਟੀ ਵੀ ਵਿੱਚ ਲੱਭ ਲਿਆ l ਜੋ ਇਸ ਨੇ ਪਹਿਲਾਂ ਬਿਆਨ ਦਿੱਤੇ ਸੀ ਤੇ ਸਾਰਾ ਡਰਾਮਾ ਕੀਤਾ ਸੀ l ਜਦੋ ਗੁਰਜਿੰਦਰ ਚਾਕੂ ਮਾਰ ਕੇ ਵਾਪਿਸ ਚਲਾ ਗਿਆ ਫਿਰ ਉਸਤੋਂ 3 ਮਿੰਟ ਬਾਅਦ ਇਸਨੇ ਰੌਲਾ ਪਾਉਣਾ ਸ਼ੁਰੂ ਕੀਤਾ। ਨਾ ਇਸਨੇ ਪੁਲਿਸ ਨੁੰ ਫੋਨ ਕੀਤਾ ਨਾ ਐਮਬੂਲੈਂਸ ਨੁੰ ਫੋਨ ਕੀਤਾ ਬਸ ਟਾਈਮ ਪਾਸ ਕੀਤਾ।
ਇਸ ਨੇ ਸਭ ਤੋਂ ਪਹਿਲਾਂ ਆਪਣੀ ਇੱਕ ਦੋਸਤ ਨੁੰ ਫੋਨ ਕੀਤਾ ਫੇਰ ਆਪਣੇ ਚਾਚੇ ਦੀ ਕੁੜੀ ਨੁੰ ਫੋਨ ਕੀਤਾ ਉੱਥੇ ਭੀੜ ਵਿੱਚੋ ਕਿਸੇ ਨੇ ਪੁਲਿਸ ਨੁੰ ਫੋਨ ਕੀਤਾ। ਜਦੋਂ ਪੁਲਿਸ ਨੇ ਇਸ ਬਾਰੇ ਪੁੱਛ ਗਿੱਛ ਕੀਤੀ ਤਾ ਇਸਨੇ ਕਹਿ ਦਿੱਤਾ ਕੇ ਉਸ ਟਾਈਮ ਤੱਕ ਇਹ ਮਰ ਗਿਆ ਸੀ ਬਾਕੀ ਮੈਨੂੰ ਸਮਝ ਨੀ ਆਈ ਕੇ ਕੀ ਕਰਾ l ਫਿਰ ਜਦੋ ਸਾਰਾ ਭੇਦ ਖੁੱਲ ਗਿਆ ਤਾ ਗੁਰਜਿੰਦਰ ਤੋ ਫਿਰ ਉਹ ਚਾਕੂ ਵੀ ਬਰਾਮਦ ਕਰ ਲਿਆ ਗਿਆ ਜੋ ਕੇ ਉਸਦੀ ਗੱਡੀ ਵਿੱਚੋ ਹੀ ਮਿਲ ਜਾਂਦਾ ਹੈ l ਇਸ ਤੋ ਬਾਅਦ ਕੇਸ਼ ਕੋਰਟ ਵਿੱਚ ਚਲਾ ਜਾਂਦਾ ਹੈ l ਅਖੀਰ ਵਿੱਚ ਇਹਨਾਂ ਨੁੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਨਾਲ ਹੀ 17 ਸਾਲ ਤੱਕ ਕਿਸੇ ਨੁੰ ਵੀ ਪੈਰੋਲ ਨੀ ਮਿਲੇਗੀ l
ਫੈਸਲੇ ਵਾਲੇ ਦਿਨ ਦੇਵਿੰਦਰ ਸਿੰਘ ਦੀ ਮਾਂ ਦੇ ਵੀ ਬਿਆਨ ਦਰਜ਼ ਹੁੰਦੇ ਨੇ ਤੇ ਉਸਦਾ ਕਹਿਣਾ ਸੀ ਕੇ ਇਹਨਾਂ ਦਾ ਜੋ 13 ਸਾਲ ਦਾ ਬੇਟਾ ਹੈ ਉਸ ਨੇ ਕਿਹਾ ਕੇ ਮੈ ਕਦੇ ਵੀ ਆਪਣੀ ਮਾਂ ਦੀ ਸਕਲ ਨੀ ਦੇਖਣੀ ਤੇ ਨਾ ਕਦੇ ਉਸਨੂੰ ਮਾਫ ਕਰਾਂਗਾ l ਉਹ ਹਰ ਸਮੇ ਆਪਣੇ ਬਾਪ ਨੁੰ ਯਾਦ ਕਰ ਕਰ ਕੇ ਰੋ ਰਿਹਾ l ਉਸ ਸਮੇ ਅਮਨਦੀਪ ਦੀਆਂ ਅੱਖਾਂ ਵਿਚ ਵੀ ਹੰਜੂ ਸਨ ਪਰ ਉਸ ਟਾਈਮ ਤੱਕ ਬਹੁਤ ਦੇਰ ਹੋ ਚੁੱਕੀ ਸੀ। 👏
ਵੱਟਸਐੱਪ 'ਤੇ ਮਿਲਿਆ
ਲੇਖਕ - ਅਗਿਆਤ